WEBSITE AT FRONT
  • HOME
  • AC SERVICE
  • HOLY YATRA
  • BLOOD DONATION
  • APPLY FOR JOBS
  • CONTACT
  • MORE
    • Painting Competition
    • Advertisement (Digital Marketing)
    • MAKE NEW WEBSITE





Post-Matric Scholarship Scheme for students belonging to Scheduled Castes ਇਸ ਤਹਿਤ ਐਸ ਸੀ ਬੱਚਿਆਂ ਨੂੰ 10ਵੀਂ, ਪਲਸ ਟੂ, ਗ੍ਰੈਜ਼ੁਏਸ਼ਨ, ਪੋਸਟ ਗ੍ਰੈਜ਼ੁਏਸ਼ਨ ਤੱਕ ਦੀ ਪੜਾਈ ਲਈ ਸਰਕਾਰ ਵਜੀਫਾ ਦਿੰਦੀ ਹੈ। ਇਸ ਲਈ ਅਪਲਾਈ ਕਰਨ ਲਈ ਸਰਕਾਰ ਨੇ ਪੋਰਟਲ ਖੋਲ੍ਹ ਦਿੱਤਾ ਹੈ। ਇਸ ਲਈ ਲਈ ਵਿਦਿਆਰਥੀ ਪੰਜਾਬ ਰਾਜ ਦਾ ਵਸਨੀਕ ਅਤੇ ਅਨੁਸੂਚਿਤ ਜਾਤੀ ਨਾਲ ਸਬੰਧਤ ਹੋਣਾ ਚਾਹੀਦਾ ਹੈ। ਵਿਦਿਆਰਥੀ ਦੇ ਮਾਤਾ ਪਿਤਾ/ਸਰਪ੍ਰਸਤ ਦੀ ਸਲਾਨਾ ਪਰਿਵਾਰਕ ਆਮਦਨ 2.5 ਲੱਖ ਰੁਪਏ ਤੋਂ ਵੱਧ ਨਹੀ ਹੋਣੀ ਚਾਹੀਦੀ ਅਤੇ ਉਹ ਸਰਕਾਰੀ, ਮਾਨਤਾ ਪ੍ਰਾਪਤ ਜਾਂ ਪ੍ਰਾਈਵੇਟ ਯੂਨੀਵਰਸਿਟੀ/ਕਾਲਜ/ਸਕੂਲ ਵਿੱਚ ਪੜ੍ਹਾਈ ਕਰਦਾ ਹੋਵੇ, ਉਹ ਸਕੀਮ ਦਾ ਲਾਭ ਪ੍ਰਾਪਤ ਕਰ ਸਕਦਾ ਹੈ। ਨਵੇ ਵਿਦਿਆਰਥੀਆਂ ਲਈ ਆਮਦਨ ਸਰਟੀਫਿਕੇਟ ਜਿਹੜਾ ਤਹਿਸੀਲਦਾਰ/ਨੈਬ ਤਹਿਸੀਲਦਾਰ ਵੱਲੋਂ ਜਾਰੀ ਹੋਇਆ ਹੋਵੇ, ਮੰਨਿਆ ਜਾਵੇਗਾ। ਇਸ ਤੋਂ ਇਲਾਵਾ ਸਕਾਲਰਸ਼ਿਪ ਦੀ ਅਦਾਇਗੀ ਲਈ ਬਿਨੈਕਾਰ ਦਾ ਬੈਂਕ ਖਾਤਾ ਅਧਾਰ ਸੀਡਡ ਅਤੇ ਐਕਟਿਵ ਮੋੜ ਵਿੱਚ ਹੋਣਾ ਚਾਹੀਦਾ ਹੈ ਇਸ ਸਕੀਮ ਲਈ ਕੋਰਸ ਦੇ ਪਹਿਲੇ ਸਾਲ ਵਿਦਿਆਰਥੀ ਨੇ ਫ੍ਰੀ ਸਿਪ ਕਾਰਡ ਲਈ ਅਪਲਾਈ ਕਰਨਾ ਹੈ। ਇਸ ਲਈ ਵਿਦਿਆਰਥੀ https://scholarships.punjab.gov.in/ ਪੋਰਟਲ ਤੇ ਜਾ ਕੇ ਆਨਾਲਈਨ ਅਪਲਾਈ ਕਰ ਸਕਦੇ ਹਨ। ਇਸ ਲਈ 10ਵੀਂ ਤੋਂ ਬਾਅਦ ਦੀ ਉਚੇਰੀ ਸਿੱਖਿਆ ਪ੍ਰਾਪਤ ਕਰਨ ਦੇ ਚਾਹਵਾਨ ਇਹ ਵਜੀਫਾ ਲੈ ਸਕਦੇ ਹਨ। ਇਸ ਸਕੀਮ ਤਹਿਤ ਵਿਦਿਆਰਥੀ ਕੋਰਸ ਦੇ ਪਹਿਲੇ ਸਾਲ, ਭਾਵ ਜ਼ੇਕਰ ਕੋਈ 11ਵੀਂ ਚ ਦਾਖਲ ਹੁੰਦਾ ਹੈ ਤਦ, ਜਾਂ ਗ੍ਰੈਜ਼ੁਏਸ਼ਨ ਦੇ ਪਹਿਲੇ ਸਾਲ ਜਾਂ ਪੋਸਟ ਗ੍ਰੈਜ਼ੁਏਸ਼ਨ ਦੇ ਪਹਿਲੇ ਸਾਲ ਦੌਰਾਨ ਅਪਲਾਈ ਕਰਦਾ ਹੈ ਤਾਂ ਉਸਨੂੰ ਇਕ ਫ੍ਰੀ ਸਿ਼ਪ Free Ship Card ਕਾਰਡ ਜਾਰੀ ਕੀਤਾ ਜਾਂਦਾ ਹੈ। ਇਹ ਕਾਰਡ ਪੂਰੇ ਕੋਰਸ ਲਈ ਵੈਲਿਡ ਰਹਿੰਦਾ ਹੈ। ਭਾਵ 11ਵੀਂ ਵਾਲੇ ਲਈ 12ਵੀਂ ਚ ਵੀ ਏਹੀ ਕਾਰਡ ਚੱਲਦਾ ਹੈ। ਗੈ੍ਰਜੁਏਸ਼ਨ ਦੇ ਵੀ ਫਸਟ ਈਅਰ ਵਾਲਾ ਫ੍ਰੀਸਿੱਪ ਕਾਰਡ ਤਿੰਨੋ ਸਾਲ ਲਾਗੂ ਰਹਿੰਦਾ ਹੈ। ਇਹ ਫ੍ਰੀ ਸਿ਼ਪ ਕਾਰਡ ਵਿਖਾ ਕੇ ਵਿਦਿਆਰਥੀ ਬਿਨ੍ਹਾਂ ਟਿਉ਼ਸ਼ਨ ਫੀਸ ਦੇ ਦਾਖਲਾ ਲੈ ਸਕਦਾ ਹੈ। ਜਦੋਂ ਵਜੀਫਾ ਵਿਦਿਆਰਥੀ ਦੇ ਖਾਤੇ ਵਿਚ ਆਉਂਦਾ ਹੈ ਤਾਂ ਫਿਰ ਉਹ ਉਕਤ ਰਕਮ ਨਾਲ ਆਪਣੀ ਬਣਦੀ ਫੀਸ ਬਾਅਦ ਵਿਚ ਦੇ ਸਕਦਾ ਹੈ। ਇਸ ਸਬੰਧੀ ਜ਼ੇਕਰ ਕੋਈ ਮੁਸਕਿਲ ਆਵੇ ਤਾਂ ਤੁਸੀਂ ਵਿਭਾਗ ਦੀ ਈਮੇਲ ਆਈਡੀ pms.dsjem.punjab@gmail.com ਤੇ ਈ-ਮੇਲ ਕਰ ਸਕਦੇ ਹੋ।