| ਲੜੀ ਨੰ. | ਮੁਕਾਬਲੇ ਦੀਆਂ ਹਦਾਇਤਾਂ |
|---|---|
| 1 | ਉਮਰ ਹੱਦ 5 ਤੋਂ 16 ਸਾਲ ਤੱਕ |
| 2 | ਮੁਕਾਬਲੇ ਦੋਰਾਨ ਸਿਰ ਢਕਿੱਆ ਹੋਣਾ ਜਰੂਰੀ ਹੈ। |
| 3 | ਮੁਕਾਬਲੇ ਦੋਰਾਨ ਸਾਦੇ ਕੱਪੜੇ ਪਾਏ ਜਾਣ ਅਤੇ ਪਾਠ ਨਿਮਰਤਾ, ਮਰਿਆਦਾ ਨਾਲ ਕੀਤਾ ਜਾਵੇ। |
| 4 | ਮੁਕਾਬਲੇ ਵਿੱਚ ਹਿੱਸਾ ਲੈਣ ਲਈ ਆਪਣੇ ਵੈਟਸ ਐਪ ਨੰਬਰ ਰਾਹੀਂ ਰਜਿਸਟਰ ਕਰੋ। ਰਜਿਸਟਰ ਕਰਨ ਤੋਂ ਬਾਅਦ ਲੋਗਿੰਨ ਕਰੋ ਅਤੇ “ਪਾਠ ਸਿਮਰਨ ਮੁਕਾਬਲੇ” ਬਟਨ ਤੇ ਕਲਿੱਕ ਕਰੋ ਅਤੇ ਫੇਰ “CLICK TO JOIN” ਤੇ ਕਲਿੱਕ ਕਰੋ। ਜਿਸ ਦੌਰਾਨ ਆਪ ਦਾ ਸੁਨੇਹਾ ਸਾਡੇ ਪਾਸ ਪਹੁੰਚ ਜਾਵੇਗਾ ਅਤੇ ਸਾਡੀ ਟੀਮ ਆਪ ਨੂੰ ਰਜਿਸਟਰ ਵੈਟਸ ਐਪ ਨੰਬਰ ਤੇ ਮੁਕਾਬਲੇ ਵਾਲੇ ਦਿਨ / ਸਮੇਂ ਸਬੰਧੀ ਸੂਚਿਤ ਕਰੇਗੀ। ਕਿਰਪਾ ਕਰਕੇ ਸਮੇਂ-ਸਮੇਂ ਤੇ ਆਪਣਾ ਲੋਗਿੰਨ ਕਰਕੇ ਆਪਣਾ ਸਟੇਟਸ਼ ਜਰੂਰ ਚੈਂਕ ਕਰਦੇ ਰਹੋ ਜੀ। |
| 5 | ਰਜਿਸਟਰ ਕਰਨ ਤੋਂ ਬਾਅਦ ਆਪਣੀ ਫੋਟੋ ਜਰੂਰ ਅੱਪਲੋਡ ਕੀਤੀ ਜਾਵੇ ਤਾਂ ਜੋ ਆਪ ਦੀ ਫੋਟੋ ਸਰਟੀਫਿਕੇਟ ਤੇ ਪ੍ਰਿੰਟ ਕੀਤੀ ਜਾ ਸਕੇ ਅਤੇ ਵਿਜੇਤਾ ਦਾ ਸਰਟੀਫਿਕੇਟ ਆਪ ਪਾਸ ਭੇਜਿਆ ਜਾ ਸਕੇ। |
| 6 | ਮੁਕਾਬਲਾ ZOOM APP, ਜਾਂ GOOGLE MEET ਰਾਹੀਂ ਕਰਵਾਇਆ ਜਾਵੇਗਾ। ਮੁਕਾਬਲੇ ਦਾ ਨਤੀਜਾ 7 ਦਿਨਾਂ ਦੇ ਅੰਦਰ-ਅੰਦਰ ਵੈਬ ਸਾਇਟ ਤੇ ਦਿਖਾਇਆ ਜਾਵੇਗਾ ਅਤੇ ਜੇਤੂਆਂ ਦੀ ਸੂਚੀ ਸਮੇਤ ਫੋਟੋ ਵੈਬ ਸਾਇਟ ਤੇ ਪ੍ਰਕਾਸ਼ਤ ਕੀਤੀ ਜਾਵੇਗੀ। |
| 7 | ਮੁਕਾਬਲੇ ਵਿੱਚ ਨਾ ਜਿੱਤਣ ਵਾਲੇ ਬੱਚੇ 30 ਦਿਨਾਂ ਬਾਅਦ ਤਿਆਰੀ ਕਰਕੇ ਦੁਬਾਰਾ ਮੁਕਾਬਲਾ ਲੜ ਸਕਣਗੇ। |
| 8 | ਪ੍ਰਬੰਧਕਾ ਵੱਲੋਂ ਕੀਤਾ ਗਿਆ ਫੈਸਲਾ ਆਖਰੀ ਹੋਵੇਗਾ। ਮੁਕਾਬਲੇ ਦੌਰਾਨ ਸਬੰਧਤ ਕਮਰੇ ਵਿੱਚ ਸ਼ਾਤਮਈ ਮਾਹੋਲ ਰੱਖਿਆ ਜਾਵੇ। |
| 9 | ਮੁਕਾਬਲੇ ਦੌਰਾਨ ਬੱਚੇ ਹੈਡ ਫੋਨ, ਮਾਇਕ ਆਦਿ ਦੀ ਵਰਤੋ ਵੀ ਕਰ ਸਕਦੇ ਹਨ। ਮੁਕਾਬਲੇ ਦੌਰਾਨ “ਚੋਪਈ ਸਾਹਿਬ” ਦਾ ਪਾਠ ਜੁਬਾਨੀ ਸੁਣਾਉਂਣਾ ਹੈ ਸੋ ਇਸ ਦੌਰਾਨ ਪਾਠ ਦੇਖ ਕੇ ਨਾ ਪੜਿਆ ਜਾਵੇ ਅਤੇ ਨਾ ਹੀ ਕਿਸੇ ਵੱਲੋਂ ਬੱਚੇ ਦੀ ਸਹਾਇਤਾਂ ਕੀਤੀ ਜਾਵੇ ਕਿਉਂਕਿ ਸਬੰਧਤ ਬੱਚਾ ਦੁਬਾਰਾ ਵੀ ਮੁਕਾਬਲੇ ਵਿੱਚ ਸ਼ਾਮਲ ਹੋ ਸਕਦਾ ਹੈ ਜੀ। |
| 10 | ਮੁਕਾਬਲੇ ਦੀ ਸਮਾਂ ਸਾਰਣੀ ਬਾਰੇ ਜਾਨਣ ਲਈ ਵੈਬ ਸਾਇਟ ਰੈਗੂਲਰ ਚੈਂਕ ਕਰਦੇ ਰਹੋ। ਮੁਕਾਬਲੇ ਸਬੰਧੀ ਆਪ ਨੂੰ ਦੋ ਦਿਨ ਪਹਿਲਾ ਸੂਚਿਤ ਕਰ ਦਿੱਤਾ ਜਾਵੇਗਾ। ਜੇਕਰ ਬੱਚਾ ਕਿਸੇ ਕਾਰਨ ਮੁਕਬਲੇ ਵਿੱਚ ਸ਼ਾਮਲ ਨਹੀਂ ਹੋ ਸਕਿਆ ਤਾਂ ਸਬੰਧਤ ਬੱਚਾ ਦੁਬਾਰਾ ਵੀ ਮੁਕਾਬਲਾ ਲੜ ਸਕਦਾ ਹੈ ਜੀ। |
| 11 | ਸਾਡੀ ਵੈਬ ਸਾਇਟ ਵੱਲੋਂ ਉਪਰੋਕਤ ਮੁਕਾਬਲੇ ਸਿਰਫ ਨਾਮ ਸਿਮਰਨ ਨਾਲ ਬੱਚਿਆਂ ਨੂੰ ਜੋੜਨ ਦੇ ਮਕਸਦ ਨਾਲ ਕਰਵਾਏ ਜਾ ਰਹੇ ਸੋ ਇਸ ਸਬੰਧੀ ਸਾਡੇ ਵੱਲੋਂ ਕੋਈ ਵੀ ਦਾਨ / ਪੈਸਾ ਆਦਿ ਨਹੀਂ ਲਿਆ ਜਾਂਦਾ ਜੀ। |